Offer

Guru Arjan Dev ji : ਸੰਖੇਪ ਜਾਣਕਾਰੀ (online)

ਗੁਰੂ ਅਰਜੁਨ ਦੇਵ ਜੀ : ਸੰਖੇਪ ਜਾਣਕਾਰੀ 

 ਜਨਮ

Guru Arjan Dev ji  : ਸੰਖੇਪ ਜਾਣਕਾਰੀ (online)
ਸ਼੍ਰੀ ਗੁਰੂ ਅਰਜੁਨ ਦੇਵ ਜੀ
ਸ਼ਹੀਦਾਂ ਦੇ ਸਿਰਤਾਜ  ਧੰਨ - ਧੰਨ  ਸ਼੍ਰੀ ਗੁਰੂ ਅਰਜੁਨ ਦੇਵ ਜੀ ਦਾ ਜਨਮ 15 ਅਪ੍ਰੈਲ 1563 ਨੂੰ ਚੌਥੇ ਪਾਤਸ਼ਾਹ ਸ਼੍ਰੀ ਗੁਰੂ ਰਾਮਦਾਸ ਜੀ ਦੇ ਗ੍ਰਹਿ  ,ਮਾਤਾ ਭਾਨੀ ਜੀ ਦੀ ਕੁੱਖੋਂ ,ਗੋਇੰਦਵਾਲ ਵਿਖੇ ਹੋਇਆ | ਇਥੇ ਗੁਰੂ ਜੀ 11 ਸਾਲ ਰਹੇ ਅਤੇ ਫਿਰ "ਚੱਕ  ਗੁਰੂ" (ਅੰਮ੍ਰਿਤਸਰ ) ਵਿੱਚ ਆਪਣੇ ਪਿਤਾ ਜੀ ਨਾਲ ਆ ਗਏ | 

ਗੁਰਤਾ ਗੱਦੀ

ਸੰਨ 1581 ਨੂੰ ਜਦ ਆਪ 18 ਸਾਲ ਦੇ ਹੋਏ ਤਾਂ ਆਪ ਜੀ ਨੂੰ ਗੁਰੂ ਰਾਮਦਾਸ ਜੀ ਪਾਸੋਂ ਗੁਰਿਆਈ ਪ੍ਰਾਪਤ ਹੋਈ |

ਗੁਰੂ ਜੀ ਦੁਆਰਾ ਰਚਿਤ ਬਾਣੀ :

ਗੁਰੂ ਜੀ ਦੀ ਬਾਣੀ ਕੁਲ 30 ਰਾਗਾਂ ਵਿੱਚ ਪ੍ਰਾਪਤ ਹੁੰਦੀ ਹੈ | ਗੁਰੂ ਜੀ ਨੇ ਕੁਲ 1345 ਸ਼ਬਦ ,62 ਅਸ਼ਟਪਦੀਆਂ ,63 ਛੰਦ ,6 ਵਾਰਾਂ ਰਚੀਆਂ ਹਨ | 

ਜੀਵਨ ਦੇ ਕੁਝ ਮਹੱਤਵਪੂਰਨ ਤੱਥ : 

1. ਗੁਰੂ ਜੀ ਦੇ ਆਪਣੇ ਵੱਡੇ ਭਰਾ ਪ੍ਰਿਥੀ ਚੰਦ ਵਲੋਂ ਗੁਰੂਤਾ ਗੱਦੀ  ਨਾ ਮਿਲਣ ਕਾਰਣ ਆਪ ਜੀ ਦੇ ਵਿਰੁੱਧ ਸਾਜਿਸ਼ਾਂ ਰਚੀਆਂ  ਗਈਆਂ ,ਪਰ ਉਸਨੂੰ ਕਿਸੇ ਵੀ ਤਰ੍ਹਾਂ ਕਾਮਯਾਬੀ ਪ੍ਰਾਪਤ ਨਾ ਹੋ ਸਕੀ |
2. ਗੁਰੂ ਘਰ ਦੇ ਕੀਰਤਨੀਏ ਸੱਤਾ ਅਤੇ ਬਲਵੰਡ ਦੁਬਾਰਾ ਗੁਰੂ ਨਾਨਕ ਦੇਵ ਜੀ ਦੀ ਸ਼ਾਨ ਵਿਚ  ਕੁਬੋਲ ਬੋਲੇ ਜਾਣ ਉਪਰੰਤ ਜਦੋਂ ਉਹਨਾਂ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੁੰਦਾ ਹੈ ਤਾਂ ਭਾਈ ਲੱਧਾ ਜੀ ਦੀ ਮਦਦ  ਦੇ ਨਾਲ ਗੁਰੂ ਜੀ ਦੇ ਸਾਹਮਣੇ ਹਾਜਿਰ ਹੋ ਕੇ ਆਪਣੀ ਕੀਤੀ ਗ਼ਲਤੀ ਨੂੰ  ਬਖਸ਼ਾਉਂਦੇ ਹਨ | ਦਿਆਲੂ  ਸਤਿਗੁਰੂ  ਜੀ ਭਾਈ ਲੱਧਾ ਜੀ ਦੇ ਕੀਤੇ ਪਰਉਪਕਾਰ ਤੋਂ  ਬਲਿਹਾਰੇ ਜਾਂਦੇ ਹਨ ਅਤੇ ਦੋਵੇਂ ਕੀਰਤਨੀਆਂ ਨੂੰ ਮੁਆਫ਼ ਕਰ ਦਿੰਦੇ ਹਨ |
3 .ਗੁਰੂ ਜੀ ਨੇ 1588 ਵਿੱਚ ਸ਼੍ਰੀ ਹਰਿਮੰਦਰ ਸਾਹਿਬ ਜੀ ਦਾ ਨੀਂਹ ਪੱਥਰ ਰੱਖਿਆ  |
4 . ਇਸ ਉਪਰੰਤ 1590 ਵਿੱਚ ਤਰਨਤਾਰਨ ਵਸਾਇਆ | ਸੰਨ 1593 ਵਿੱਚ ਕਰਤਾਰਪੁਰ ਨਗਰ ਵਸਾਇਆ |
5 . ਸੰਨ 1601 ਵਿੱਚ ਆਪ ਅੰਮ੍ਰਿਤਸਰ ਆ ਗਏ ਅਤੇ ਇਥੇ ਹੀ ਫਿਰ ਸ਼੍ਰੀ ਗੁਰੂ ਗ੍ਰੰਥ  ਸਾਹਿਬ ਜੀ ਦੀ ਬੀੜ ਤਿਆਰ  ਕਰਵਾਈ ,ਸਿਤੰਬਰ 1604 ਨੂੰ ਸ਼੍ਰੀ ਹਰਿਮੰਦਰ ਸਾਹਿਬ ਵਿਚ ਪਹਿਲਾ ਪ੍ਰਕਾਸ਼ ਕੀਤਾ ਅਤੇ ਬਾਬਾ ਬੁੱਢਾ ਜੀ ਨੂੰ ਪਹਿਲਾ  ਗ੍ਰੰਥੀ ਥਾਪਿਆ ਗਿਆ  |

ਗੁਰੂ ਜੀ ਦੀ ਮਹਾਨ ਸ਼ਹਾਦਤ

ਸਾਹਿਬ ਸ਼੍ਰੀ ਗੁਰੂ ਅਰਜੁਨ ਦੇਵ ਜੀ ਦੀ ਮਹਾਨ ਸ਼ਹਾਦਤ ਦਾ ਮੁਖ ਕਾਰਣ ਮੌਜੂਦਾ ਹਾਕਮ ਕੌਮ ਦੇ ਮੁਸਲਮਾਨ ,ਸਖੀ ਸਰਵਰੀਏ ,ਪ੍ਰਿਥੀ ਚੰਦ ,ਮਹੇਸ਼ ਦਾਸ ਆਦਿ ਸ਼ਾਮਿਲ ਸਨ | ਅੰਤ ਜਹਾਂਗੀਰ ਦੇ ਸਮੇਂ ਅਨੇਕਾਂ ਤਸੀਹੇ ਦੇ ਕੇ  30 ਮਈ 1606 ਨੂੰ ਸ਼ਹੀਦ  ਕਰ ਦਿੱਤਾ  ਗਿਆ | ਗੁਰੂ ਜੀ ਦੀ ਦਿਤੀ ਗਈ ਸ਼ਹਾਦਤ ਕਿਤਨੇ ਭਿਆਨਕ ਅਤੇ ਦਿਲਕੰਬਾਉ ਤਸੀਹਿਆਂ ਦੁਆਰਾ ਹੋਈ ਜੋ ਕਿ  ਸਿੱਖ ਇਤਿਹਾਸ ਅਤੇ ਸਮੁਚੇ ਸੰਸਾਰ ਦੇ ਇਤਿਹਾਸ ਵਿਚ ਬੇਮਿਸਾਲ ਅਤੇ ਲਾਸਾਨੀ ਵਾਕਿਆ ਹੈ | ਕਈ  ਦਿਨ ਭੁੱਖਾ ਅਤੇ ਪਿਆਸਾ ਰੱਖ ਕੇ , ਤੱਤੀ ਤਵੀ ਤੇ ਬਿਠਾ ਕੇ , ਤੱਤੀ ਰੇਤ ਸਰ ਉੱਪਰ ਪਾ ਕੇ ,ਫਿਰ ਰਾਵੀ ਦੇ ਪਾਣੀ ਵਿੱਚ ਡੁਬੋ ਕੇ ਖੌਫਨਾਕ ਤਸੀਹੇ ਦਿੱਤੇ ਗਏ , ਇਤਨੇ ਤਸੀਹੇ ਝੱਲਣ  ਉਪਰੰਤ ਵੀ ਗੁਰੂ ਜੀ ਦੀ ਅਡੋਲਤਾ ਅਤੇ ਦ੍ਰਿੜਤਾ ਹੈਰਾਨ ਕਰ ਦੇਣ ਵਾਲੀ ਹੈ | ਸਾਨੂੰ ਉਹਨਾਂ ਦੀ ਇਸ ਸ਼ਹਾਦਤ ਤੋਂ ਸੇਧ ਲੈ ਕੇ ਆਪਣੇ ਜੀਵਨ ਨੂੰ ਉੱਚਾ ਅਤੇ ਬਾਣੀ ਨਾਲ ਜੁੜ ਕੇ ਸੱਚ ਦੇ ਧਾਰਨੀ ਬਣਨਾ ਚਾਹੀਦਾ ਹੈ |

Important links:


-----------------------------------Guru Arjan Dev ji  : ਸੰਖੇਪ ਜਾਣਕਾਰੀ (online)--------------------------------Previous
Next Post »

Thanks for your comment. ConversionConversion EmoticonEmoticon